• Schengen ਵੀਜ਼ਾ ਚੈੱਕਲਿਸਟ 2025 – ਸੰਪੂਰਨ ਅਤੇ ਆਸਾਨ ਗਾਈਡ

    Schengen ਵੀਜ਼ਾ ਚੈੱਕਲਿਸਟ 2025 – ਸੰਪੂਰਨ ਅਤੇ ਆਸਾਨ ਗਾਈਡ

    ਯੂਰਪ ਜਾਣ ਦਾ ਸਪਨਾ ਦੇਖ ਰਹੇ ਹੋ? ਤਾਂ ਸ਼ੈਂਗਨ ਵੀਜ਼ਾ ਲਈ ਸਾਰੇ ਕਾਗਜ਼ਾਤ ਬਿਲਕੁਲ ਸਹੀ ਹੋਣੇ ਬਹੁਤ ਜ਼ਰੂਰੀ ਨੇ। Sky Services Private Limited ਨੇ ਆਪਣੇ 5 ਸਾਲਾਂ ਦੇ ਅਨੁਭਵ ਦੇ ਆਧਾਰ 'ਤੇ ਇਹ ਚੈੱਕਲਿਸਟ ਤਿਆਰ ਕੀਤੀ ਹੈ, ਤਾਂ ਜੋ ਤੁਹਾਡਾ ਵੀਜ਼ਾ ਬਿਨਾਂ ਕਿਸੇ ਰੁਕਾਵਟ ਦੇ ਲੱਗ ਜਾਵੇ।


    1. ਪਾਸਪੋਰਟ – ਤੁਹਾਡੀ ਪਛਾਣ ਦਾ ਸੱਭ ਤੋਂ ਜ਼ਰੂਰੀ ਦਸਤਾਵੇਜ਼

    • ਪਾਸਪੋਰਟ ਵੈਧ ਹੋਣਾ ਚਾਹੀਦਾ ਹੈ (ਵਾਪਸੀ ਤੋਂ ਘੱਟੋ-ਘੱਟ 6 ਮਹੀਨੇ ਤੱਕ)

    • ਘੱਟੋ-ਘੱਟ 2 ਖਾਲੀ ਸਫ਼ੇ ਹੋਣੇ ਚਾਹੀਦੇ ਨੇ

    • ਜੇ ਪੁਰਾਣੇ ਪਾਸਪੋਰਟ ਹਨ, ਉਹ ਵੀ ਲਗਾਓ – ਇਹ ਤੁਹਾਡੀ ਟਰੈਵਲ ਹਿਸਟਰੀ ਦੱਸਦੇ ਨੇ

    • ਜੇ ਪਾਸਪੋਰਟ ਫਟਿਆ ਹੋਵੇ ਜਾਂ ਲੈਮੀਨੇਟ ਉਖੜ ਰਿਹਾ ਹੋਵੇ, ਤਾਂ ਵੀਜ਼ਾ ਰਿਜੈਕਟ ਹੋ ਸਕਦਾ ਹੈ

    • ਸਭ ਵਰਤੇ ਹੋਏ ਪੰਨਿਆਂ ਦੀ ਫੋਟੋ ਕਾਪੀ ਲਗਾਓ
      ਸਲਾਹ: ਜੇ ਪਾਸਪੋਰਟ 6 ਮਹੀਨੇ 'ਚ ਖਤਮ ਹੋ ਰਿਹਾ, ਤਾਂ ਨਵਾਂ ਬਣਵਾਓ।


    2. ਐਪਲੀਕੇਸ਼ਨ ਫਾਰਮ – ਤੁਹਾਡੀ ਵੀਜ਼ਾ ਯੋਜਨਾ ਦਾ ਦਸਤਾਵੇਜ਼

    • ਅਪਡੇਟ ਕੀਤਾ ਫਾਰਮ ਦੂਤਾਵਾਸ ਦੀ ਵੈੱਬਸਾਈਟ ਤੋਂ ਡਾਊਨਲੋਡ ਕਰੋ

    • ਸਿਰਫ਼ ਨੀਲੀ ਜਾਂ ਕਾਲੀ ਪੈਨ ਵਰਤੋ

    • ਜਰਮਨੀ ਜਾਂ ਨੀਦਰਲੈਂਡ ਲਈ ਸਿਰਫ਼ ਇੱਕ ਪਾਸੇ ਛਪਾਈ ਹੋਣੀ ਚਾਹੀਦੀ

    • ਮਿਤੀਆਂ ਹਮੇਸ਼ਾ DD-MM-YYYY ਫਾਰਮੈਟ ਵਿੱਚ ਭਰੋ

    • ਕੋਈ ਵੀ ਖਾਨਾ ਖਾਲੀ ਨਾ ਛੱਡੋ – "N/A" ਲਿਖੋ

    • ਤੁਹਾਡੇ ਦਸਤਖਤ ਪਾਸਪੋਰਟ ਵਾਲੇ ਨਾਲ ਮੇਲ ਖਾਣੇ ਚਾਹੀਦੇ

    • 3 ਕਾਪੀਆਂ ਵਰਤੋ – ਜੇ ਕੋਈ ਗਲਤੀ ਹੋ ਜਾਵੇ ਤਾਂ ਕੰਮ ਆਉਣ
      ਅਸੀਂ ਤੁਹਾਡਾ ਫਾਰਮ ਸਹੀ ਤਰੀਕੇ ਨਾਲ ਭਰਵਾਉਣ ਵਿੱਚ ਮਦਦ ਕਰਦੇ ਹਾਂ।


    3. ਫੋਟੋ – ਤੁਹਾਡੇ ਚਿਹਰੇ ਦੀ ਪਹਿਚਾਣ

    • ਸਾਈਜ਼ 35mm x 45mm ਹੋਵੇ

    • ਸਿਰਫ਼ ਮੈਟ ਫਿਨਿਸ਼ (ਚਮਕਦਾਰ ਫੋਟੋ ਨਾ ਲਵੋ)

    • ਸਾਫ਼ ਚਿੱਟਾ ਬੈਕਗ੍ਰਾਊਂਡ ਹੋਵੇ

    • ਨਾ ਹੱਸੋ, ਨਾ ਭਰਵੱਟੇ ਚੁੱਕੋ – ਸਧਾਰਨ ਸਪਸ਼ਟ ਸ਼ਕਲ ਹੋਵੇ

    • ਅੱਖਾਂ ਸਾਫ਼ ਦਿਸਣ (ਮੋਟੇ ਫਰੇਮ ਵਾਲਾ ਚਸ਼ਮਾ ਨਾ ਪਾਓ)

    • ਨਵੀਂ ਫੋਟੋ ਹੋਵੇ (3 ਮਹੀਨੇ ਤੋਂ ਵੱਧ ਪੁਰਾਣੀ ਨਾ ਹੋਵੇ)

    • ਸਟੂਡੀਓ ਤੋਂ ਫੋਟੋ ਲਵਾਓ (ਸੈਲਫੀ ਨਾ ਲਗਾਓ 😊 )


    4. ਟਰੈਵਲ ਪਲੈਨਿੰਗ – ਤੁਸੀਂ ਕਿੱਥੇ-ਕਦੋਂ ਜਾ ਰਹੇ ਹੋ

    • ਹਰ ਦਿਨ ਦੀ ਯਾਤਰਾ ਦੀ ਯੋਜਨਾ (ਕਿਹੜੇ ਸ਼ਹਿਰ, ਕੀ ਕਰਨ ਜਾਣਾ ਹੈ)

    • ਫਲਾਈਟ ਰਿਜ਼ਰਵੇਸ਼ਨ (ਅਜੇ ਟਿਕਟ ਨਾ ਖਰੀਦੋ)

    • ਹੋਟਲ ਬੁਕਿੰਗ (ਕੈਂਸਲ ਹੋਣ ਵਾਲੀ ਹੋਵੇ ਤਾਂ ਵਧੀਆ)

    • ਜੇ ਇੰਟਰਨਲ ਟ੍ਰਾਂਸਪੋਰਟ ਜਿਵੇਂ ਟ੍ਰੇਨ ਜਾਂ ਬੱਸ ਵਰਤਣੀ ਹੈ, ਉਸਦੀ ਬੁਕਿੰਗ ਵੀ ਲਗਾਓ

    • ਬਿਜ਼ਨਸ ਯਾਤਰਾ ਲਈ – ਮੀਟਿੰਗ ਸ਼ੈਡਿਊਲ ਅਤੇ ਕੰਪਨੀ ਦੀ ਜਾਣਕਾਰੀ ਦਿਓ
      ਅਸੀਂ ਦੂਤਾਵਾਸ ਦੇ ਮਾਪਦੰਡ ਅਨੁਸਾਰ ਯਾਤਰਾ ਦੀ ਪੂਰੀ ਰੂਪਰੇਖਾ ਤਿਆਰ ਕਰਦੇ ਹਾਂ।


    5. ਮਾਲੀ ਹਾਲਤ ਦੇ ਸਬੂਤ – ਤੁਹਾਡੀ ਵਿੱਤੀ ਸਥਿਤੀ ਦੇ ਦਸਤਾਵੇਜ਼

    • ਪਿਛਲੇ 6 ਮਹੀਨੇ ਦੀ ਬੈਂਕ ਸਟੇਟਮੈਂਟ (ਬੈਂਕ ਦੀ ਸਟੈਂਪ ਲੱਗੀ ਹੋਵੇ)

    • ਸ਼ੈਂਗਨ ਮਾਪਦੰਡਾਂ ਅਨੁਸਾਰ, ਹਰ ਦਿਨ ਲਈ ਘੱਟੋ-ਘੱਟ €50–€100 ਦਾ ਬਕਾਇਆ ਬਾਕੀ ਰਹੇ

    • ਨਿਯਮਿਤ ਤਨਖਾਹ ਜਾਂ ਆਮਦਨ ਹੋਣੀ ਚਾਹੀਦੀ (ਅਚਾਨਕ ਵੱਡੀ ਰਕਮ ਨਾ ਹੋਵੇ)

    • ਕ੍ਰੈਡਿਟ ਕਾਰਡ ਦੀ ਲਿਮਟ ਅਤੇ ਸਟੇਟਮੈਂਟ ਵੀ ਲਗਾਓ

    • FD ਜਾਂ ਹੋਰ ਨਿਵੇਸ਼ ਦਸਤਾਵੇਜ਼ ਲਗਾ ਸਕਦੇ ਹੋ

    • ਜੇ ਕਿਸੇ ਨੇ ਸਪਾਂਸਰ ਕੀਤਾ ਹੈ ਤਾਂ ਉਸਦੇ ਕਾਗਜ਼ ਲਗਾਓ

    • 2–3 ਸਾਲਾਂ ਦੀ ਇਨਕਮ ਟੈਕਸ ਰਿਟਰਨ (ITR)
      ਅਸੀਂ ਇਹਨਾਂ ਵਿੱਚ ਤੁਹਾਡਾ ਮਾਰਗਦਰਸ਼ਨ ਕਰ ਸਕਦੇ ਹਾਂ।


    6. ਟ੍ਰੈਵਲ ਬੀਮਾ – ਤੁਹਾਡੀ ਸੁਰੱਖਿਆ

    • ਘੱਟੋ-ਘੱਟ €30,000 ਦੀ ਮੈਡੀਕਲ ਕਵਰੇਜ

    • ਸਾਰੇ ਸ਼ੈਂਗਨ ਦੇਸ਼ਾਂ ਨੂੰ ਕਵਰ ਕਰਦੀ ਹੋਵੇ

    • ਐਮਰਜੈਂਸੀ, ਹਸਪਤਾਲ ਅਤੇ ਵਾਪਸੀ ਖਰਚ ਸ਼ਾਮਿਲ ਹੋਣਾ ਚਾਹੀਦਾ

    • ਪੂਰੀ ਯਾਤਰਾ ਦੌਰਾਨ ਵੈਧ ਹੋਵੇ (15 ਦਿਨ ਵੱਧ ਹੀ ਹੋਣ ਤਾਂ ਵਧੀਆ ਹੈ)

    • EU-ਮਨਜ਼ੂਰ ਕਰਤੀਆਂ ਕੰਪਨੀਆਂ ਤੋਂ ਹੋਵੇ

    • ਤੁਹਾਡਾ ਨਾਂ ਅਤੇ ਤਾਰੀਖ਼ ਸਾਫ਼ ਦਰਸਾਏ ਗਏ ਹੋਣ
      ਅਸੀਂ ਤੁਰੰਤ ਯੋਗਤਾ ਵਾਲੀ ਬੀਮਾ ਪਾਲਿਸੀ ਉਪਲਬਧ ਕਰਵਾਉਂਦੇ ਹਾਂ।


    7. ਰਿਹਾਇਸ਼ ਦਾ ਸਬੂਤ – ਤੁਸੀਂ ਕਿੱਥੇ ਰਹੋਗੇ

    • ਹੋਟਲ ਰਿਜ਼ਰਵੇਸ਼ਨ (ਕੰਫਰਮੇਸ਼ਨ ਵੇਰਵਿਆਂ ਸਮੇਤ)

    • ਜੇ ਕਿਸੇ ਦੇ ਘਰ ਰਹਿਣਾ ਤਾਂ ਉਸਦਾ ਨਿਮੰਤਰਣ ਪੱਤਰ + ID ਕਾਪੀ

    • ਆਪਣੇ ਘਰ ਰਹਿਣਾ ਤਾਂ ਜਾਇਦਾਦ ਦੇ ਕਾਗਜ਼

    • ਟੂਰ ਪੈਕੇਜ ਵਿੱਚ ਹੋ ਤਾਂ ਉਸਦੀ ਵੀ ਜਾਣਕਾਰੀ

    • ਜੇ ਕਈ ਦੇਸ਼ਾਂ ਵਿੱਚ ਜਾਣਾ ਹੈ ਤਾਂ ਹਰ ਥਾਂ ਦੀ ਰਿਹਾਇਸ਼ ਦਿਖਾਓ
      ਅਸੀਂ ਰਿਹਾਇਸ਼ ਸਬੰਧੀ ਸਬੂਤਾਂ ਦੀ ਪੂਰੀ ਜਾਂਚ ਕਰਦੇ ਹਾਂ ਅਤੇ ਮਾਰਗ ਦਰਸ਼ਨ ਕਰਦੇ ਹਾਂ।


    8. ਰੋਜ਼ਗਾਰ ਜਾਂ ਪੜਾਈ ਦੇ ਸਬੂਤ – ਤੁਹਾਡਾ ਵਾਪਸ ਆਉਣਾ ਜ਼ਰੂਰੀ ਹੈ

    • ਕੰਪਨੀ ਦੁਆਰਾ ਪੱਤਰ – ਅਹੁਦਾ, ਤਨਖਾਹ, ਛੁੱਟੀ ਦੀ ਮਨਜ਼ੂਰੀ

    • ਬਿਜ਼ਨਸ ਯਾਤਰਾ ਲਈ – ਯਾਤਰਾ ਦਾ ਮਕਸਦ ਅਤੇ ਖਰਚਾ ਕੌਣ ਚੁੱਕੇਗਾ

    • ਵਿਦਿਆਰਥੀਆਂ ਲਈ – ਕਾਲਜ ਦਾ NOC ਅਤੇ ਦਾਖਲੇ ਦਾ ਸਬੂਤ

    • ਵਪਾਰੀਆਂ ਲਈ – ਬਿਜ਼ਨਸ ਰਜਿਸਟ੍ਰੇਸ਼ਨ, GST, ITR

    • ਰਿਟਾਇਰਡ ਲੋਕਾਂ ਲਈ – ਪੈਨਸ਼ਨ ਜਾਂ ਜਾਇਦਾਦ ਦੇ ਸਬੂਤ
      ਅਸੀਂ ਤੁਹਾਡੀ ਫਾਈਲ ਲਈ ਸਹੀ ਲੇਟਰ ਤਿਆਰ ਕਰਵਾਉਣ ਵਿੱਚ ਮੱਦਦ ਕਰਦੇ ਹਾਂ।


    ਖਾਸ ਕੇਸ (ਜੇ ਲਾਗੂ ਹੋਣ):

    • ਬੱਚੇ – ਜਨਮ ਸਰਟੀਫਿਕੇਟ, ਮਾਪਿਆਂ ਦੀ ਇਜਾਜ਼ਤ

    • ਸਪਾਂਸਰਸ਼ਿਪ – ਸਪਾਂਸਰ ਦੇ ਮਾਲੀ ਦਸਤਾਵੇਜ਼

    • ਬੇਰੋਜ਼ਗਾਰ – ਫੰਡ ਦਾ ਹੋਰ ਸਬੂਤ

    • ਵਧੇਰੇ ਯਾਤਰਾ – ਪੁਰਾਣੇ ਵੀਜ਼ੇ

    • ਪਰਿਵਾਰਕ ਮਲਾਕਾਤ – ਮੇਜ਼ਬਾਨ ਦੇ ਰਿਹਾਇਸ਼ ਦਸਤਾਵੇਜ਼


    Sky Services ਕਿਉਂ ਚੁਣੀਏ?

    ✅ 98% ਸਫਲਤਾ ਦਰ
    ✅ ਹਰ ਮਾਮਲੇ ਲਈ ਨਿੱਜੀ ਕੇਸ ਅਫਸਰ
    ✅ ਐਪਲੀਕੇਸ਼ਨ ਟ੍ਰੈਕਿੰਗ
    ✅ ਮੌਕ ਵੀਜਾ ਇੰਟਰਵਿਊ
    ✅ 24/7 ਸਹਾਇਤਾ
    ✅ ਐਮਰਜੈਂਸੀ ਦਸਤਾਵੇਜ਼ ਸਹਾਇਤਾ


    ਸੋ ਅੱਜ ਹੀ ਸਾਡੇ ਨਾਲ ਸੰਪਰਕ ਕਰੋ ਅਤੇ ਆਪਣਾ ਸ਼ੈਂਗਨ ਵੀਜਾ ਅਪਲਾਈ ਕਰੋ:

    📞 +91-805486-8080 ‘ਤੇ ਕਾਲ ਕਰੋ
    🌐 www.skyservices.co ਉੱਤੇ ਜਾਓ
    📧 skyservicesco@gmail.com ‘ਤੇ ਮੈਲ ਕਰੋ

    ਅਸੀਂ ਪੱਕਾ ਕਰਦੇ ਹਾਂ ਕਿ ਤੁਸੀਂ ਯੂਰਪ ਜ਼ਰੂਰ ਘੁੰਮਣ ਜਾਓ!

    #SchengenVisaExperts #VisaSuccess #SkyServices


  • 0 comments:

    Post a Comment

    GET YOUR DREAM JOB NOW

    We will help you get the right job as per your credentials, experience and preferences, you just have to contact us :)

    Powered by Blogger.
    ADDRESS

    EG-104, Ladowali Road, Near BSF Chowk, Jalandhar, Punjab (IN)

    EMAIL

    skyservicesco@gmail.com

    CONTACT

    +91-8054868080

    +91-01813555089